ਪੰਜਾਬ

ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਭਰਾ ਸ. ਤਜਿੰਦਰ ਸਿੰਘ ਭੁੱਲਰ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | March 22, 2026 08:39 PM

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੀਬ ਤਿੰਨ ਦਹਾਕਿਆਂ ਤੋਂ ਜੇਲ੍ਹ ਅੰਦਰ ਨਜ਼ਰਬੰਦ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਭਰਾ ਸ. ਤੇਜਿੰਦਰ ਸਿੰਘ ਭੁੱਲਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੌਮੀ ਯੋਧੇ ਭਾਈ ਦਵਿੰਦਰਪਾਲ ਸਿੰਘ ਦਾ ਸਿੱਖ ਪੰਥ ਅੰਦਰ ਵੱਡਾ ਸਤਿਕਾਰ ਹੈ ਅਤੇ ਉਨ੍ਹਾਂ ਦੇ ਭਰਾ ਸ. ਤੇਜਿੰਦਰ ਸਿੰਘ ਭੁੱਲਰ ਦੇ ਅਮਰੀਕਾ ਅੰਦਰ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਕੌਮੀ ਸੰਘਰਸ਼ ਨੂੰ ਸਮਰਪਿਤ ਇਸ ਪਰਿਵਾਰ ਦੇ ਜੀਅ ਦਾ ਤੁਰ ਜਾਣਾ ਪੰਥ ਲਈ ਵੀ ਉਨ੍ਹਾਂ ਹੀ ਦੁਖਦਾਈ ਹੈ ਜਿਨ੍ਹਾਂ ਕਿ ਉਨ੍ਹਾਂ ਦੇ ਪਰਿਵਾਰ ਲਈ। ਉਨ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

Have something to say? Post your comment

 
 
 
 

ਪੰਜਾਬ

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦਾ ਹਿੱਤ ਪੂਰਦੀ ਹੈ -ਬਰਾੜ

ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ

ਸਾਬਕਾ ਮੰਤਰੀ ਲਾਲਜੀਤ ਭੁੱਲਰ ਵਿਰੁੱਧ ਐਫਆਈਆਰ 'ਤੇ ਬੋਲਦਿਆਂ ਕਿਹਾ, "ਅਸਤੀਫਾ ਦੇਣਾ ਕਾਫ਼ੀ ਨਹੀਂ ਹੈ, ਹੁਣ ਗ੍ਰਿਫ਼ਤਾਰੀ ਜ਼ਰੂਰੀ -ਸੁਨੀਲ ਜਾਖੜ

ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਵਿਰੁੱਧ ਐਫਆਈਆਰ ਦਰਜ

ਬਾਬਾ ਬਿਧੀ ਚੰਦ ਜੀ ਸੰਪਰਦਾ ਦੇ ਦਸਵੇਂ ਮੁਖੀ ਬਾਬਾ ਸੋਹਣ ਸਿੰਘ ਦੇ ਸਾਲਾਨਾ ਬਰਸੀ ਸਮਾਗਮ

ਛੋਟਾਂ ਦੇ ਨਾਲ ਪੁਰਾਣੇ ਬਕਾਏ ਨਿਪਟਾਉਣ ਦਾ ਸੁਨਹਿਰੀ ਮੌਕਾ, ਵਪਾਰੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਕਦਮ ਚੁੱਕਣ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ

ਸਪੀਕਰ ਸੰਧਵਾਂ ਦੀ ਅਗਵਾਈ ਹੇਠ ਵਿਧਾਇਕਾਂ ਦੇ ਵਫ਼ਦ ਵੱਲੋਂ ਸਮਾਣਾ ਟਾਵਰ ਮੋਰਚੇ ਦੀ ਸੰਗਤ ਨਾਲ ਮੁਲਾਕਾਤ

ਗੁੰਮ ਹੋਇਆ ਬੱਚਾ ਲੱਭ ਕੇ ਮਾਪਿਆਂ ਨੂੰ ਸੌਂਪਿਆ

ਰੰਧਾਵਾ ਮੌਤ ਮਾਮਲਾ: ਸੀ.ਬੀ.ਆਈ. ਜਾਂਚ ਤੋਂ ਬਿਨਾਂ ਨਿਆਂ ਨਹੀਂ-ਭਾਜਪਾ